ಪಂಜಾಬಿ ಭಾಷೆ.
ಹೋಲಿಕೆಯೇ ಇಲ್ಲ, ಸಂಪೂರ್ಣ ತಪ್ಪು ಪುಟ. Gangaasoonu (ಚರ್ಚೆ) ೧೦:೩೨, ೨೧ ಫೆಬ್ರುವರಿ ೨೦೨೦ (UTC)
ਕਹਿੰਦਾ ਹੈ
“ ਪੈਸਾ ਦੇਹੁ ਤਾਂ ਬੜੀ ਤੇ ਲੱਤ ਰੱਖੀ,
ਨਹੀਂ ਮੋੜ ਪਿਛਾਂਹ ਘਰ ਜਾਹਿ ਮੀਆਂ । ਤੇ ਵਾਰਿਸ ਸ਼ਾਹ ਇਸ ਤੁਕ ਨੂੰ ਆਪਣੀ ਕਵਿਤਾ ਵਿਚ ਇਉਂ ਉਲਟਾਉਂਦਾ ਹੈ
“ ਪੈਸਾ ਖੋਲ ਕੇ ਹਥ ਜੇ ਧਰੇ ਮੇਰੇ,
ਗੋਦੀ ਚਇ ਕੇ ਪਾਰ ਉਤਾਰਨਾ ਹਾਂ ? ਇਸੇ ਤਰ੍ਹਾਂ ਹੀਰ ਤੇ ਰਾਂਝੇ ਦੇ ਇਸ਼ਕ ਬਾਰੇ ਵੀ ਕਵੀ ਅਹਿਮਦ ਦੀਆਂ ਤੁਕਾਂ ਵੇਖਣ ਜੋਗ ਹਨ--
ਨੈਣ ਹੀਰ ਤੇ ਰਾਂਝੇ ਦੇ ਕਰਨ ਦਾ,
ਇਸ਼ਕ ਦੁਹਾਂ ਦੇ ਵਿਚ ਦਲਾਲ ਮੀਆਂ । ਭਲਾ ਹੋਇਆ ਤੈਨੂੰ ਨਹੀਂ ਮਾਰ ਬੈਠੀ,
| ਮੁੰਹੋਂ ਕੱਢੀ ਨਹੀਂ ਆਈ ਗਾਲ ਮੀਆਂ । ਵਾਰਿਸ ਸ਼ਾਹ ਨੇ ਇਨ੍ਹਾਂ ਹੀ ਤੁਕਾਂ ਦਾ ਭਾਵ ਆਪਣੇ ਸ਼ਬਦਾਂ ਵਿਚ ਇਉਂ ਗੁੰਦਿਆ ਹੈ--
ਨ ਗਾਲ ਕੱਢੀ ਹੱਥ ਜੋੜਨੀ ਹਾਂ,
| ਹੱਥ ਲਾ ਨਾਰੀਂ ਤੈਨੂੰ ਮਾਰਿਆ ਈ । ਏਥੇ ਹੀ ਬਸ ਨਹੀਂ, ਕਵੀ ਵਾਰਿਸ ਸ਼ਾਹ ਨੇ ਕਈ ਬੈਂਤਾਂ ਕਵੀ ਅਹਿਮਦ ਗੁੱਜਰ ਦੀ ਹੀਰ ਵਿਚੋਂ ਥੋੜਾ ਜਿਹਾ ਸ਼ਬਦਾਂ ਦਾ ਏੜ ਗੇੜ ਪਾ ਕੇ ਉਡ। ਲਈਆਂ ਹਨ, ਸਬੂਤ ਲਈ ਦੇਖੋ ਉਹ ਰਾਂਝੇ ਦੇ ਜੋਗੀ ਬਣਨ ਬਾਰੇ ਲਿਖਦਾ :
ਹੁਕਮ ਗੁਰੂ ਦਾ ਚੇਲਿਆਂ ਮੰਨ ਲਇਆ,
ਘਰ ਬਾਰੀਆਂ ਅਤੇ ਅਉਧੂਤੀਆਂ ਨੇ । ਨਾਉਂ ਨਾਬ ਚੁਰਾਸੀ ਹੋ ਸਿੱਧ ਆਏ, | ਰੰਗ ਰੰਗ ਦੀਆਂ ਮਿੱਟੀਆਂ ਲੀਤੀਆਂ ਨੇ । ਆਣਿ ਆਬ-ਹਯਾਤ ਬਹਿਸ਼ਤ ਵਿਚੋਂ,
ਗਇ ਓਸ ਦੇ ਨਾਲ ਜਮੀਤੀਆਂ ਨੇ ! ਦਿਨ ਚਾਰ ਬਣਾਇ ਸੁਕਾਇ ਮੁੰਦਰਾਂ,
ਬਾਲ ਨਾਥ ਦੇ ਹਾਜ਼ਰੋਂ ਕੀਤੀਆਂ ਨੇ । ਤੇ ਸੱਯਦ ਵਾਰਿਸ ਸ਼ਾਹ ਇਸ ਬੈਂਤ ਉਤੇ ਆਪਣੀ ਮੋਹਨ ਏਕਣ ਲਾਉਂਦਾ ਹੈ :
ਚੇਲਿਆਂ ਗੁਰੂ ਦਾ ਵਚਨ ਪ੍ਰਵਾਨ ਕੀਤਾ,
ਜਾਇ ਸਵਰਗ ਦੀਆਂ ਮਿੱਟੀਆਂ ਮੇਲੀਆਂ ਨੇ ।